किसान

ਹਾਲ ਦੇਖ ਲੳਂ ਕਿਸਾਨ ਭਰਾਵਾਂ ਦਾ ਕਾਰਪੋਰੇਟ ਘਰਾਣਿਆਂ ਨੇ 100 ਰੁਪਏ ਪ੍ਰਤੀ ਕੁਇੰਟਲ ਦਾ ਵੱਧ ਦੇਣ ਦੀ ਗੱਲ ਕੀ ਕੀਤੀ ਸਿੱਧੀਆਂ ਕਣਕ ਦੀਆਂ ਭਰੀਆਂ ਟਰਾਲੀਆਂ ਉਨ੍ਹਾਂ ਦੇ ਨਵੇਂ ਗੁਦਾਮਾਂ ਵਿੱਚ Back ਕਰ ਕਰ ਲਾ ਰਹੇ ਨੇ, ਗੁਦਾਮਾਂ ਵਿੱਚ ਪਹੁੰਚ ਵੀ ਗਈਆ ਨੇ।ਕਿਸੇ ਨੇ ਕਿਸੇ ਦੀ ਕੋਈ ਵੀ ਰੱਤੀ ਭਰ ਪ੍ਰਵਾਹ ਨਾਂ ਹੀ ਕਿਸੇ ਨੂੰ ਕੋਈ ਭੋਰਾ ਸ਼ਰਮ ਹੀ ਆਈ ਏ,ਕਿ ਪਿਛਲੇ 7-8 ਮਹੀਨਿਆਂ ਤੋ ਸੰਘਰਸ਼ ਦੇ ਰਾਹ ਤੇ ਤੁਰਿਆ ਹੋਇਆਂ ਨੂੰ ਪਤਾਂ ਨਹੀਂ ਕਿੰਨੇ ਕੁ ਕਿਸਾਨ ਭਰਾਵਾਂ ਨੇ ਆਪਣੀਆਂ ਜਾਨਾਂ ਇਸ ਸੰਘਰਸ਼ ਨੂੰ ਜਿੱਤਣ ਦੇ ਮਕਸਦ ਨਾਲ ਵਾਰ ਦਿੱਤੀਆਂ ਪਰ ਫਿਰ ਵੀ ਲੋਕ ਕਿਸੇ ਦੀ ਪ੍ਰਵਾਹ ਨਹੀਂ ਕਰਦੇ, ਗੱਲਾਂ ਵਧੀਆਂ ਕਰਦੇ ਨੇ ਪਰ ਅਮਲ ਨਹੀਂ ਕਰਦੇ

BAL VNITA MAHILA Ashram
           ਹੁਣ ਤੱਕ ਦੇਖਿਆਂ ਏ Jio ਦੇ ਸਿਮ ਵੀ ਵਰਤੀ ਜਾਂਦੇ ਨੇ ,Relience ਦੇ ਪੈਟਰੋਲ ਪੰਪਾਂ ਤੋਂ ਤੇਲ ਵੀ ਪਵਾਈ ਜਾਂਦੇ ਨੇ ਹੈਰਾਨੀ ਕਾਰਪੋਰੇਟ ਘਰਾਣਿਆਂ ਦੀਆਂ ਬਣੀਆਂ ਚੀਜ਼ਾਂ ਵੀ ਵਰਤੀ ਜਾਂਦੇ ਨੇ ।ਵੱਸ ਸ਼ੁਰੂਆਤੀ ਦਿਨਾਂ ਵਿੱਚ 4 ਕੁ ਦਿਨ ਬਾਈਕਾਟ ਕੀਤਾਂ ਸੀ ਦੁਬਾਰਾ ਫਿਰ ਉਸੇ ਰਸਤਿਆਂ ਤੇ ਚੱਲ ਰਹੇ ਨੇ,ਇਸ ਲਈ ਹੁਣ ਤੱਕ ਕੁੱਝ ਬਣਿਆਂ ਨਹੀਂ ਏ ਤੇ ਨਾਂ ਹੀ ਕੁੱਝ ਬਣਦਾ ਦਿੱਸਦਾ ਏ ਹੁਣ ਤਾਂ ਦੇਖ ਰਹੇ ਹਾਂ ਨੰਬਰ ਲੈਣ ਲਈ ਇੱਕ ਦੂਜੇ ਦੀਆਂ ਲੱਤਾਂ ਖਿੱਚੀਆਂ ਜਾ ਰਹੀਆਂ ਨੇ ਸਮਾਂ ਟਪਾਇਆ ਜਾ ਰਿਹਾਂ ਏ।ਲੋਕ ਲੀਡਰਾਂ , ਸਰਕਾਰਾਂ ਨਾਲੋਂ ਵੀ ਜ਼ਿਆਦਾ ਮਾੜੇ ਨੇ ਅੱਖੀਂ ਦੇਖਿਆਂ ਜਾ ਰਿਹਾਂ ਏ ਸਮਝ ਵਿੱਚ ਆ ਰਿਹਾਂ ਏ।
    ‌। ਧੰਨਵਾਦ ਸਾਹਿਤ।🙏

Comments