Skip to main content
ਨਵੀਂ ਖੋਜ ਹੋਈ ਛੋਲਿਆਂ ਦੀ ਇਹ ਨਵੀਂ ਕਿਸਮ ਦੇਵੇਗੀ 30 ਕੁਇੰਟਲ ਤੱਕ ਪੈਦਾਵਾਰਕਿਸਾਨ ਵੀਰੋ By Vnita kasnia Punjab ਅੱਜ ਅਸੀ ਤੁਹਾਨੂੰ ਛੋਲਿਆਂ ਦੀ ਇੱਕ ਨਵੀਂ ਕਿਸਮ ਬਾਰੇ ਜਾਣਕਾਰੀ ਦੇਵਾਂਗੇ ਜੋ ਕਿ ਲਗਭਗ 30 ਕੁਇੰਟਲ ਤੱਕ ਦੀ ਪੈਦਾਵਾਰ ਦੇਵੇਗੀ ਅਤੇ ਇਸਦੀ ਸਭਤੋਂ ਵੱਡੀ ਖਾਸਿਅਤ ਇਹ ਹੈ ਕਿ ਇਹ ਸਾਰਾ ਸਾਲ ਇੱਕੋ ਜਿਹਾ ਸਵਾਦ ਦੇਵੇਗੀ। ਯਾਨੀ ਇਸਦੇ ਸੁੱਕੇ ਹੋਏ ਛੋਲੇ ਵੀ ਹਰੇ ਛੋਲਿਆਂ ਵਰਗਾ ਸਵਾਦ ਦੇਣਗੇ।ਤੁਹਾਨੂੰ ਦੱਸ ਦੇਈਏ ਕਿ ਰਾਜਮਾਤਾ ਵਿਜਯਾਰਾਜੇ ਸਿੰਧਿਆ ਖੇਤੀਬਾੜੀ ਯੂਨੀਵਰਸਿਟੀ, ਗਵਾਲੀਅਰ ਦੇ ਵਿਗਿਆਨੀਆਂ ਨੇ 10 ਸਾਲ ਦੀ ਮਿਹਨਤ ਤੋਂ ਬਾਅਦ ਛੋਲਿਆਂ ਦੀ ਨਵੀਂ ਕਿੱਸਮ ਦਾ ਬੀਜ ਤਿਆਰ ਕੀਤਾ ਹੈ।ਇਸਨ੍ਹੂੰ ਅਕਤੂਬਰ ਤੋਂ ਮਾਰਚ ਦੇ ਵਿੱਚ ਬੀਜਿਆ ਜਾ ਸਕੇਗਾ ਅਤੇ ਇਹ ਫਸਲ 110 ਦਿਨ ਵਿੱਚ ਤਿਆਰ ਹੋਵੇਗੀ। ਇਸ ਕਿਸਮ ਦੇ ਸੁੱਕੇ ਛੋਲਿਆਂ ਨੂੰ ਪਾਣੀ ਵਿੱਚ ਭਿਉਂ ਕੇ ਰੱਖਿਆ ਜਾਵੇ ਤਾਂ ਇਸਦਾ ਸਵਾਦ ਹਰੇ ਛੋਲਿਆਂ ਦੀ ਤਰ੍ਹਾਂ ਹੀ ਆਵੇਗਾ। ਵਿਗਿਆਨੀਆਂ ਦਾ ਕਹਿਣਾ ਹੈ ਕਿ ਕਿਸਾਨ ਇੱਕ ਹੈਕਟੇਅਰ ਵਿੱਚ ਆਰਵੀਜੀ-205 ਦਾ 80 ਕਿੱਲੋ ਬੀਜ ਪਾਕੇ ਲਗਭਗ ਸਾਢੇ ਤਿੰਨ ਤੋਂ ਚਾਰ ਲੱਖ ਬੂਟੇ ਤਿਆਰ ਕਰ ਸਕਣਗੇ।,
Comments
Post a Comment